Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005392707
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 3 (Basics of HTML-I)

ਪਾਠ - 3
ਬੇਸਿਕਸ ਆਫ ਐੱਚ. ਟੀ. ਐੱਮ. ਐੱਲ - 1

ਅਭਿਆਸ (Exercise)


6) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. HTML ਕੀ ਹੈ?
  2. ਉੱਤਰ:- HTML ਦਾ ਪੂਰਾ ਨਾਮ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ਼ (Hyper Text Markup Language) ਹੈ। ਇਹ ਇੱਕ ਵਿਲੱਖਣ, ਸਾਧਾਰਨ ਅਤੇ ਟੈਕਸਟ ਬੇਸਡ ਭਾਸ਼ਾ ਹੈ। ਇਸ ਨੂੰ ਅੰਗਰੇਜ਼ੀ ਵਰਣਮਾਲਾ ਦੇ ਵੱਡੇ, ਛੋਟੇ ਜਾਂ ਦੋਵਾਂ ਹੀ ਅੱਖਰਾਂ ਵਿੱਚ ਲਿਖਿਆ ਜਾ ਸਕਦਾ ਹੈ। ਇਸ ਦਾ ਨਿਰਮਾਣ 1989 ਵਿੱਚ ਟਿਮ ਬਰਨਰਸ ਲੀ ਦੁਆਰਾ ਕੀਤਾ ਗਿਆ। ਇਸ ਦੀ ਵਰਤੋਂ ਵੈੱਬ ਪੇਜ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ। ਇਸ ਵਿੱਚ ਬਹੁਤ ਸਾਰੇ ਟੈਗਜ਼ ਵਰਤੇ ਜਾਂਦੇ ਹਨ। ਹਰੇਕ ਟੈਗ ਦਾ ਆਪਣਾ ਇੱਕ ਵੱਖਰਾ ਕੰਮ ਹੁੰਦਾ ਹੈ। ਟੈਗ ਹੀ ਇਹ ਦਸਦੇ ਹਨ ਕਿ ਪੇਜ ਦਾ ਕਿਹੜਾ ਭਾਗ ਹੈਡਿੰਗ, ਲਿਸਟ, ਪਿਕਚਰ, ਜਾਂ ਪੈਰਾਗ੍ਰਾਫ ਆਦਿ ਹੈ। HTML ਵਿੱਚ ਵਰਤੇ ਜਾਣ ਵਾਲੇ ਕੁਝ ਖਾਸ ਟੈਗਜ਼ ਇਸ ਪ੍ਰਕਾਰ ਹਨ; <HTML>, <HEAD>, <TITLE>, <BODY> ਆਦਿ।
  3. ਤੁਸੀਂ ਵੈੱਬਸਾਈਟ ਦਾ ਹੋਮ ਪੇਜ ਕਿਵੇਂ ਤਿਆਰ ਕਰੋਗੇ? ਤਰੀਕਾ ਦੱਸੋ।
  4. ਉੱਤਰ:- ਕਿਸੇ ਵੀ ਵੈੱਬਸਾਈਟ ਨੂੰ ਖੋਲ੍ਹਣ ਤੇ ਸਭ ਤੋਂ ਪਹਿਲਾਂ ਨਜ਼ਰ ਆਉਂਣ ਵਾਲਾ ਵੈੱਬ ਪੇਜ ਹੀ ਵੈੱਬਸਾਈਟ ਦਾ ਹੋਮ ਪੇਜ ਅਖਵਾਉਂਦਾ ਹੈ। ਹੋਮ ਪੇਜ ਉੱਪਰ ਵੈੱਬ ਸਾਈਟ ਬਾਰੇ ਮਹੱਤਵਪੂਰਣ ਜਾਣਕਾਰੀ ਅਤੇ ਵੈੱਬਸਾਈਟ ਦੇ ਲਗਭਗ ਹੋਰ ਸਾਰੇ ਵੈੱਬ ਪੇਜਾਂ ਦੇ ਲਿੰਕ ਦਿੱਤੇ ਹੁੰਦੇ ਹਨ।

    ਹੋਮ ਪੇਜ ਤਿਆਰ ਕਰਨ ਦਾ ਤਰੀਕਾ:- ਵੈੱਬਸਾਈਟ ਦਾ ਹੋਮ ਪੇਜ ਤਿਆਰ ਕਰਨ ਤੋਂ ਪਹਿਲਾਂ ਲੋੜੀਂਦਾ ਟੈਕਸਟ ਜਾਂ ਜਾਣਕਾਰੀ ਅਤੇ ਇਸ ਉੱਪਰ ਦਿਖਾਈਆਂ ਜਾਣ ਵਾਲੀਆਂ ਤਸਵੀਰਾਂ ਇੱਕਠੀਆਂ ਕਰ ਲੈਣੀਆਂ ਚਾਹੀਦੀਆਂ ਹਨ। ਇਸ ਨੂੰ ਕਿਸੇ ਵੀ ਆਮ ਵੈੱਬ ਪੇਜ ਵਾਂਗ ਹੀ ਨੋਟਪੈਡ ਜਾਂ ਕਿਸੇ ਹੋਰ ਟੈਕਸਟ ਐਡੀਟਰ ਵਿੱਚ ਤਿਆਰ ਕੀਤਾ ਜਾਂਦਾ ਹੈ, ਪਰ ਸੇਵ ਕਰਨ ਲਈ ਇਸ ਦਾ ਨਾਮ index.htm ਜਾਂ index.html ਰੱਖਿਆ ਜਾਂਦਾ ਹੈ। ਇੱਕ ਸਧਾਰਣ ਹੋਮ ਪੇਜ ਤਿਆਰ ਕਰਨ ਲਈ ਹੇਠਾਂ ਦਿੱਤੇ ਕੋਡ ਨੂੰ ਟੈਕਸਟ ਐਡੀਟਰ ਵਿੱਚ ਟਾਈਪ ਕਰੋ। ਲੋੜ ਅਨੁਸਾਰ ਟਾਈਟਲ ਟੈਗ ਅਤੇ ਬਾਡੀ ਟੈਗ ਵਿੱਚ ਦਿਖਾਈ ਜਾਣ ਵਾਲੀ ਸਾਮੱਗਰੀ ਭਰੋ ਅਤੇ index.htm ਜਾਂ index.html ਦੇ ਨਾਮ ਨਾਲ ਵੈੱਬਸਾਈਟ ਦੀ ਮੁੱਖ ਡਾਇਰੈਕਟਰੀ ਵਿੱਚ ਸੇਵ ਕਰੋ, ਵੈੱਬ ਸਾਇਟ ਦਾ ਹੋਮ ਪੇਜ ਤਿਆਰ ਹੋ ਜਾਵੇਗਾ।
    <HTML>
    <HEAD>
    <TITLE>ਹੋਮ ਪੇਜ ਲਈ ਵੈਬਸਾਈਟ ਦਾ ਟਾਈਟਲ ਇੱਥੇ ਭਰਿਆ ਜਾਂਦਾ ਹੈ।</TITLE>

    ਜੇਕਰ ਸਕਰਿਪਟਿੰਗ ਲੈਂਗੁਏਜ ਦਾ ਪ੍ਰਯੋਗ ਕਰਨਾ ਹੈ ਤਾਂ ਲੋੜੀਂਦਾ JAVA SCRIPT ਕੋਡ ਜਾਂ ਹੋਰ ਸਕਰਿਪਟਿੰਗ ਕੋਡ ਇੱਥੇ ਭਰੋ।

    </HEAD>
    <BODY>

    ਹੋਮ ਪੇਜ ਵਿੱਚ ਦਿਖਾਏ ਜਾਣ ਵਾਲੇ ਲਿੰਕ, ਟੈਕਸਟ, ਲਿਸਟਾਂ, ਟੇਬਲ ਜਾਂ ਤਸਵੀਰਾਂ ਆਦਿ ਲਈ ਐੱਚ.ਟੀ.ਐੱਮ.ਐੱਲ. ਕੋਡ ਇੱਥੇ ਭਰਿਆ ਜਾਂਦਾ ਹੈ।

    </BODY>
    </HTML>
  5. ਪੈਰਾਗ੍ਰਾਫ ਅਤੇ ਲਾਈਨ ਬਰੇਕ ਟੈਗ ਵਿੱਚ ਅੰਤਰ ਸਪਸ਼ਟ ਕਰੋ।
  6. ਉੱਤਰ:-
  7. ਆਰਡਰਡ ਲਿਸਟ ਅਤੇ ਅਨ-ਆਰਡਰਡ ਲਿਸਟ ਵਿੱਚ ਅੰਤਰ ਸਪਸ਼ਟ ਕਰੋ।
  8. ਉੱਤਰ:-
  9. ਡੈਫੀਨੇਸ਼ਨ ਲਿਸਟ ਦੀ ਉਦਾਹਰਣ ਸਹਿਤ ਵਿਆਖਿਆ ਕਰੋ।
  10. ਉੱਤਰ:-
  11. ਕੰਟੇਨਰ ਅਤੇ ਐਂਪਟੀ ਟੈਗ ਵਿੱਚ ਅੰਤਰ ਸਪਸ਼ਟ ਕਰੋ।
  12. ਉੱਤਰ:-
  13. HTML ਡਾਕੂਮੈਂਟ ਦੀ ਬਣਤਰ ਦੱਸੋ। ਇਸ ਵਿੱਚ <Head> ਅਤੇ <Body> ਬਾਰੇ ਵੀ ਜਾਣਕਾਰੀ ਦਿਓ।
  14. ਉੱਤਰ:-
  15. ਆਰਡਰਡ ਲਿਸਟ ਵਿੱਚ ਟਾਈਪ(Type)ਐਟਰੀਬਿਊਟਸ ਬਾਰੇ ਜਾਣਕਾਰੀ ਦਿਓ।
  16. ਉੱਤਰ:-

SmartStudies.in © 2012-2023